ਮੈਂ ਆਪਣੇ ਆਪ ਤੋਂ
ਅੱਜ ਕੱਲ੍ਹ
ਆਪਾ ਲਕਾਉਂਦੀ ਹਾਂ!
“ਖੌਰੇ “
ਕਿੰਨੀ ਵਾਰ ਹੱਸਦੀ ਹਾਂ!
” ਤੇ”
ਕਿੰਨੀ ਵਾਰ ਰੋਂਦੀ ਹਾਂ !
ਜਿੱਦੀ ਜਹੀ ਬਣਕੇ ਮੈਂ ,
ਆਪਣੇ ਨਾਲ ਲੜਦੀ ਹਾਂ!
ਮੁਹੱਬਤ ਨੂੰ ਜਿਤਾ ਦੇਂਦੀ ,
” ਤੇ”
ਸਭ ਕੁਝ ਫੇਰ ਹਰਦੀ ਹਾਂ !
ਬੰਜਰ ਜਿਹੀ ਹੋਈ ਜਾਪੇ,
“ਹੁਣ”
ਹਰ ਇਕ ਆਸ ਮੈਨੂੰ !
ਪਰ ਬੀਜ ਆਸਾਂ ਦੇ
ਮੈਂ ਮੂੜ ਮੂੜ ਕੇ ਧਰਦੀ ਹਾਂ
ਪਰੀਤ ਕੌਰ ਰਿਆੜ …..
Punjabi
Mittiye Punjab diye (Punjabi Poetry by Writer Ranjot Singh Chahal)
ਮਿੱਟੀਏ ਪੰਜਾਬ ਦੀਏ
ਵਿੱਚੋਂ ਮਹਿਕਾਂ ਮਾਰਦੀ ਏ
ਏਥੇ ਲੱਖਾ ਪੀਰ ਪੈਗੰਬਰ ਆਏ
ਜਿੰਨਾ ਥਾਂ ਥਾਂ ਡੇਰੇ ਲਾਏ
ਉਹ ਕਰਕੇ ਗਏ ਜਾਦੂ ਆਪਣਾ
ਤਾਹੀਂ ਧਾਰਮਿਕ ਅਸਥਾਨ ਬਣਾਏ
ਮਿੱਟੀਏ ਪੰਜਾਬ ਦੀਏ
ਵਿਚੋਂ ਮਹਿਕਾਂ ਮਾਰਦੀ ਏ
ਜਿੱਥੇ ਗੱਭਰੂ ਜਵਾਨ ਨੇ ਜੰਮੇ
ਜਿਨ੍ਹਾਂ ਵੈਰੀ ਇਥੋਂ ਭਜਾਏ
ਉਹਨਾਂ ਨਾਮ ਹਮੇਸ਼ਾ ਰਹਿਣਾ
ਜੋ ਜਾਨ ਵਾਰ ਕੇ ਆਏ
ਮਿੱਟੀਏ ਪੰਜਾਬ ਦੀਏ
ਵਿਚੋਂ ਮਹਿਕਾਂ ਮਾਰਦੀ ਏ
ਇੱਥੇ ਵੰਨ ਸੁਵੰਨੇ ਨਾਚ
ਜੋ ਸਾਰੀ ਦੁਨੀਆਂ ਸੁਣਦੀ
ਇੱਥੇ ਵੰਨ ਸੁਵੰਨੇ ਰਾਗ
ਜੋ ਪੰਜਾਬ ਦਾ ਨਾਂ ਚਮਕਾਏ
ਮਿੱਟੀਏ ਪੰਜਾਬ ਦੀਏ
ਵਿਚੋਂ ਮਹਿਕਾਂ ਮਾਰਦੀ ਏ
ਇੱਥੇ ਵੱਖਰਾ ਸੱਭਿਆਚਾਰ
ਹਰ ਇੱਕ ਦੀ ਇੱਜ਼ਤ ਤੇ ਸਤਿਕਾਰ
ਕੋਈ ਗਰੀਬ ,ਕੋਈ ਅਮੀਰ
ਗੁਰੂ ਘਰ ਲਈ ਸਭ ਇੱਕਸਾਰ
ਮਿੱਟੀਏ ਪੰਜਾਬ ਦੀਏ
ਵਿਚੋਂ ਮਹਿਕਾਂ ਮਾਰਦੀ ਏ
ਇੱਥੇ ਪਿਆਰ ਦੀ ਬੋਲੀ ਮਿੱਠੀ
ਜੋ ਬੋਲਦੇ ਨੇ ਪੰਜਾਬੀ
ਜੋ ਗਿਣਤੀ ਦੇ ਵਿਚ ਥੋੜ੍ਹੇ
ਪਰ ਲੱਖਾਂ ਦੇ ਵਿਚ ਦੌੜੇ

Rabb to Ki Mangea Punjabi Poetry by Ranjot Singh
ਰੱਬ ਤੋਂ ਕੀ ਮੰਗਿਆ
ਬਿਨਾਂ ਮੰਗੇ ਮਿਲ ਗਏ ਦਰਦ ਬਹੁਤ
ਅੱਜ ਰੱਬ ਤੋਂ ਮੈਂ ਤੈਨੂੰ ਮੰਗਿਆ
ਮੰਗਣਾ ਤਾਂ ਬਹੁਤ ਕੁਝ ਸੀ
ਪਰ ਮੈਂ ਤੈਨੂੰ ਮੰਗਿਆ
ਰੱਬ ਕਹਿੰਦਾ ਹੋਰ ਵੀ ਮੰਗ ਲੈ ਤੂੰ
ਮੈਂ ਕਿਹਾ , ਦੇ ਦਿਓ ਖੁਸ਼ੀਆ ਹਜ਼ਾਰ ਉਹਨੂੰ
ਰਹੇ ਹੱਸਦੀ ਖਿੜੇ ਗੁਲਾਬ ਵਾਂਗੂੰ
ਕਦੇ ਦੁੱਖ ਨਾ ਆਵੇ ਉਹਦੀ ਜ਼ਿੰਦਗੀ ‘ਚ
ਉਹ ਮਹਿਕਦੀ ਰਹੇ ਬਹਾਰ ਵਾਂਗੂੰ
ਰੱਬ ਕਹਿੰਦਾ ਹੋਰ ਵੀ ਮੰਗ ਲੈ ਅੱਜ
ਮੈਂ ਕਿਹਾ, ਦੇਣਾ ਤਾਂ ਉਹਦਾ ਦੀਦਾਰ ਦੇ ਦੇ
ਉਹ ਵੀ ਕਰੇ ਪਿਆਰ, ਜਿਵੇਂ ਮੈਂ ਕਰਾ
ਉਹ ਵੀ ਸੋਚੇ, ਜਿਵੇਂ ਮੈਂ ਸੋਚਾਂ
ਉਹ ਵੀ ਚਾਹਵੇ ਜਿਵੇਂ ਮੈਂ ਚਾਹਵਾਂ
ਬਸ ਹੋਰ ਕੁਝ ਨਹੀਂ ਚਾਹੀਦਾ ਮਾਲਕਾ
ਉਹਦੀ ਜਿੰਦਗੀ ਦਾ ਇੱਕ ਸਾਥ ਦੇਦੇ
ਨਹੀਓਂ ਮੁੱਕਣੇ Nahi Mukne Punjabi Poetry by Ranjot
ਜ਼ਿੰਦ ਮੁੱਕ ਜਾਣੀ ਅਰਮਾਨ ਨਹੀਓਂ ਮੁੱਕਣੇ,
ਤੇਰੇ ਮੇਰੇ ਦੇਖੇ ਉਹ ਮੁਕਾਮ ਨਹੀਓ ਮੁਕਣੇ ,
ਹੱਸਦੇ ਹਸਾਉਂਦੇ ਉਹ ਚਿਹਰੇ ਨਹੀਓਂ ਮੁੱਕਣੇ,
ਜਲਦੇ ਜਲਾਉਂਦੇ ਉਹ ਜੱਲਾਦ ਨਹੀਓਂ ਮੁੱਕਣੇ
ਫੋਕੀ ਟੌਹਰ ਵਾਲੇ ਕਿਰਦਾਰ ਨਹੀਓਂ ਮੁੱਕਣੇ,
ਅਣਖਾਂ ਨਾਲ ਜਿਉਂਦੇ ਸਰਦਾਰ ਨਹੀਂਓਂ ਮੁੱਕਣੇ,
ਝੂਠੇ ਤੇ ਫਰੇਬੀ ਉਹ ਰਿਸ਼ਤੇਦਾਰ ਨਹੀਂਓਂ ਮੁੱਕਣੇ,
ਸੱਚੇ ਤੇ ਪਿਆਰੇ ਪਰਿਵਾਰ ਨਹੀਓਂ ਮੁੱਕਣੇ ,
ਗਲ ਮੁੱਕਦੀ ਬੰਦੇ ਨੇ ਇੱਥੇ ਮੁੱਕ ਜਾਣਾ,
ਖੁਸ਼ੀ ਨਾਲ ਹੰਢਾਏ ਦਿਨ ਚਾਰ ਨਹੀਂਓਂ ਮੁੱਕਣੇ।।

Today’s Life Punjabi Poetry by Writer Ranjot Chahal
ਕਦੇ ਮੰਗੇਂ ਗਾਨੀ, ਕਦੇ ਪਿਆਰ ਨਿਸ਼ਾਨੀ
ਏਦਾਂ ਕਦੇ ਮਿੱਠੀਏ ਪਿਆਰ ਹੁੰਦੇ ਨਹੀਂ
ਓਨਾ ਚਿਰ ਲਗਦਾ ਨਹੀਂ ਪਿਆਰ ਚੰਗਾ
ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ
ਨਾਰਾਂ ਪਿੱਛੇ ਲੱਗ ਸਾਥ ਛੱਡ ਜਾਣ ਯਾਰਾਂ ਦਾ
ਔਖੇ ਵੇਲ਼ੇ ਭੱਜਣ ਉਹ ਯਾਰ ਹੁੰਦੇ ਨਹੀਂ
ਸਿਰ ਦੇ ਕੇ ਨਿਭਾਈਆਂ ਜਾਂਦੀਆਂ ਸਰਦਾਰੀਆਂ
ਸਿਰ ਪੱਗ ਬੰਨ ਕਦੇ ਸਰਦਾਰ ਹੁੰਦੇ ਨਹੀਂ
ਐਵੇਂ ਔਖਾ ਨਾ ਹੋ ਤੂੰ ਸਭ ਨੂੰ ਪਿਆਰ ਕਰ
ਗੁੱਸੇ ਨਾਲ ਕਦੇ ਦਿਲਦਾਰ ਹੁੰਦੇ ਨਹੀਂ
ਰਣਜੋਤ ਪਾਗਲ ਚ ਕਮੀਆ ਬਥੇਰੀਆਂ ਨੇ
ਕੌਣ ਕਹੇ ਫੁੱਲਾਂ ਨਾਲ਼ ਖ਼ਾਰ ਹੁੰਦੇ ਨਹੀਂ

ਪਿਆਰ ਹੋਣ ਲੱਗਿਆ Pyaar hon lagea Punjabi Poetry by Writer Ranjot Singh
*ਪਿਆਰ ਹੋਣ ਲੱਗਿਆ*
ਪਿਆਰ ਦਾ ਨਸ਼ਾ ਜੋ ਮੈਨੂੰ ਚੜ੍ਹਨ ਲੱਗਾ ਹੈਂ
ਉੱਤਰ ਗਿਆ ਸੀ ਹੁਣ ਵਧਣ ਲੱਗਾ ਹੈ
ਇਕ ਮਾਸੂਮੀਅਤ ਚਿਹਰੇ ਦੀ ਸਤਾਉਣ ਲੱਗੀ ਹੈ
ਹੁਣ ਫਿਰ ਮੈਨੂੰ ਉਹਦੀ ਯਾਦ ਆਉਣ ਲੱਗੀ ਹੈ
ਅੱਜ ਫਿਰ ਮੈਨੂੰ ਬਾਹਲਾ ਪਿਆਰ ਹੋਣ ਲੱਗਿਆ
ਜਿਹੜਾ ਰਹਿੰਦਾ ਸੀ ਉਦਾਸ ਖ਼ੁਸ਼ ਹੋਣ ਲੱਗਿਆ
ਚਾਹੁੰਦਾ ਨਹੀਂ ਸੀ ਪਿਆਰ ਕਰਾਂ,
ਪਰ ਤੈਨੂੰ ਦੇਖ ਮੈਨੂੰ ਪਿਆਰ ਹੋਣ ਲੱਗਿਆ
ਅੱਖਾਂ ਵਿੱਚ ਤਸਵੀਰ ਉਹਦੀ ਆਉਣ ਲੱਗੀ
ਬੁੱਲਾਂ ਤੋਂ ਵੀ ਨਾਮ ਗੁਣਗੁਣਾਉਣ ਲੱਗਿਆ
ਦਿਲ ਤੇ ਦਿਮਾਗ ਉਹਦਾ ਹੋਣ ਲੱਗਿਆ
ਥਕਾਣ ਦਾ ਅਹਿਸਾਸ ਘਟ ਹੋਣ ਲੱਗਿਆ
ਚਾਹੁੰਦਾ ਨਹੀਂ ਸੀ ਪਿਆਰ ਕਰਾਂ,
ਪਰ ਤੈਨੂੰ ਦੇਖ ਮੈਨੂੰ ਪਿਆਰ ਹੋਣ ਲੱਗਿਆ
ਸੁਪਨਿਆਂ ਦੇ ਵਿੱਚ ਵੀ ਉਹ ਆਉਣ ਲੱਗ ਪਈ
ਨਵੀਂ ਜਿੰਦਗੀ ਫਿਰ ਮੈਂ ਸਜਾਉਣ ਲੱਗਿਆ
ਨਖਰੇ ਅਦਾਵਾ ਨੇ ਤਾਂ ਜਾਦੂ ਕਰ ਦਿੱਤਾ ਸੀ
ਤਾਹੀਓਂ ਵੱਸ ਵਿੱਚ ਓਹਦੇ ਜੋਤ ਹੋਣ ਲੱਗਿਆ
ਚਾਹੁੰਦਾ ਨਹੀਂ ਸੀ ਪਿਆਰ ਕਰਾਂ,
ਪਰ ਤੈਨੂੰ ਦੇਖ ਮੈਨੂੰ ਪਿਆਰ ਹੋਣ ਲੱਗਿਆ

ਚੰਗਾ ਦੋਸਤ changaa Dost Punjabi Poetry by Ranjot Singh
ਕੀ ਕੁੱਝ ਅਸੀਂ ਗਵਾ ਲਿਆ ,ਜੋ ਕਦੇ ਨਾ ਮਿਲਣਾ
ਯਾਦਾਂ ਦਾ ਫੁੱਲ ਖਿੜਿਆ, ਜੋ ਕਦੇ ਨਾ ਖਿੜਨਾ
ਕਿੰਨੀਆ ਖੁਸ਼ੀਆਂ ਵੰਡਣੀਆਂ , ਕਿੰਨੇ ਦੁੱਖ ਵੀ ਸਹੇ
ਕਿੰਨੇ ਉਦਾਸ ਅਸੀ ਰਹਿ ਜਾਂਦੇ ਜੇ ਤੁਸੀਂ ਨਾ ਮਿਲਦੇ
ਏਨਾ ਜਾਣਿਆ, ਏਨਾ ਸਮਝਿਆ ਉਹ ਘੱਟ ਨਹੀਂ
ਪਰ ਤੈਨੂੰ ਪਾਉਣ ਲਈ ਅਸੀਂ ਪਲ-ਪਲ ਨਾ ਮਰਦੇ
ਸਾਡੀ ਕਿਸਮਤ ਵਧੀਆ ਸੀ ਜੋ ਤੁਸੀਂ ਸਾਨੂੰ ਮਿਲ ਗਏ
ਨਹੀਂ ਇਹੋ ਜਿਹੇ ਦੋਸਤ ਅਸਾਨ ਕਿੱਥੇ ਮਿਲਦੇ,,,

*ਤੇਰਾ ਮੇਰਾ ਮੇਲ* Tera Mera Mel Punjabi Poetry by Ranjot Singh

ਜਦੋਂ ਤੇਰਾ ਮੇਰਾ ਮਿਲਣ ਹੋਵੇ
ਉਦੋਂ ਫੁੱਲ ਪੱਤੀਆਂ ਮੁਸਕਰਾ ਜਾਵਣ
ਬਾਗਾਂ ਵਿਚ ਭੌਰੇ ਆ ਜਾਵਣ
ਬੁੱਲ੍ਹੀਆਂ ਤੇ ਮਹਿਕਾਂ ਛਾ ਜਾਵਣ
ਜਦੋਂ ਤੇਰਾ ਮੇਰਾ ਮਿਲਣ ਹੋਵੇ
ਜ਼ਿੰਦਗੀ ਵਿਚ ਚਾਨਣ ਆ ਜਾਵੇ
ਜਿਉਣ ਦਾ ਕੋਈ ਮਕਸਦ ਨਹੀਂ ਸੀ
ਤੇਰੇ ਆਉਣ ਨਾਲ ਮਕਸਦ ਵੀ ਆ ਜਾਵੇ
ਜਦੋਂ ਤੇਰਾ ਮੇਰਾ ਮਿਲਣ ਹੋਵੇ
ਮੈਨੂੰ ਇਸ਼ਕ ਅਹਿਸਾਸ ਕਰਾ ਜਾਵੀਂ
ਮੇਰਾ ਹੋ ਕੇ ਮੇਰਾ ਬਣ ਜਾਵੀਂ
ਮੇਰਾ ਬਣ ਕੇ ਮੈਨੂੰ ਪਾ ਜਾਵੀਂ
ਜਦੋਂ ਤੇਰਾ ਮੇਰਾ ਮਿਲਣ ਹੋਵੇ
ਸਾਰੇ ਗਮ ਦਿਲ ਚੋਂ ਭੁਲਾ ਜਾਵੀਂ
ਖੁਸ਼ੀਆਂ ਹੀ ਖੁਸ਼ੀਆਂ ਪਾ ਜਾਵੀਂ
ਤੇ ਜ਼ਿੰਦਗੀ ਮੈਨੂੰ ਬਣਾ ਜਾਵੀਂ

ਕਵਿਤਾ ਉਹ ਹੈ kavita oh Hai Punjabi Poetry by Ranjot Singh Chahal
ਕਵਿਤਾ ਉਹ ਹੈ ਜੋ ਦਿਲ ਦਾ ਦੀਦਾਰ ਕਰਦੀ ਏ
ਕਵਿਤਾ ਉਹ ਹੈ ਜੋ ਵਾਰ-ਵਾਰ ਇਜ਼ਹਾਰ ਕਰਦੀ ਏ
ਕਵਿਤਾ ਉਹ ਹੈ ਸ਼ਾਂਤਮਈ ਢੰਗ ਨਾਲ ਪਿਆਰ ਕਰਦੀ ਏ
ਤੇ ਵਾਰ ਵਾਰ ਕਰਦੀ ਏ,
ਕਵਿਤਾ ਉਹ ਹੈ ਜੋ ਆਪਣਿਆਂ ਨੂੰ ਮਿਲਾਉੰਦੀ ਏ
ਕਵਿਤਾ ਹੈ ਜੋ ਰੋਂਦਿਆਂ ਨੂੰ ਚੁੱਪ ਕਰਾਉਂਦੀ ਏ
ਕਵਿਤਾ ਉਹ ਹੈ ਜੋ ਦਿਲ ਦਾ ਦਰਦ ਵਟਾਉਂਦੀ ਏ
ਕਵਿਤਾ ਉਹ ਹੈ ਜੋ ਅਹਿਸਾਸ ਕਰਾਉਂਦੀ ਏ
ਕਵਿਤਾ ਉਹ ਹੈ ਜੋ ਦੁਸ਼ਮਣੀ ਮਿਟਾਉਂਦੀ ਏ
ਕਵਿਤਾ ਉਹ ਹੈ ਜੋ ਦਿਲ ਦੀ ਹਰ ਇਕ ਗੱਲ ਸੁਣਾਉਂਦੀ ਏ
ਕਵਿਤਾ ਉਹ ਹੈ ਜੋ ਬੇਗਾਨਿਆਂ ਨੂੰ ਆਪਣਾ ਬਣਾਉਂਦੀ ਏ
ਕਵਿਤਾ ਉਹ ਹੈ ਜੋ ਇੱਕ ਆਸ ਜਗਾਉਂਦੀ ਏ
ਕਵਿਤਾ ਉਹ ਹੈ ਜੋ ਪਿਆਸ ਮਿਟਾਉਂਦੀ ਏ
ਕਵਿਤਾ ਉਹ ਹੈ ਜੋ ਜਿਉਣਾ ਸਿਖਾਉਂਦੀ ਏ
ਕਵਿਤਾ ਉਹ ਹੈ ਜੋ ਪੁਤਲਿਆਂ ਵਿਚ ਵੀ ਜਾਨ ਪਾਉਂਦੀ ਏ
Samaa De deo ik vaari Punjabi Poetry by Writer Ranjot Singh
ਤੁਸੀਂ ਜ਼ਿੰਦਗੀ ਦੇ ਵਿੱਚ ਆਏ ਹੋ
ਬਹੁਤ ਖੁਸ਼ੀਆਂ ਲੈ ਕੇ ਆਏ ਹੋ
ਮੈਨੂੰ ਸਮਾਂ ਦੇ ਦਿਓ ਇਕ ਵਾਰੀ
ਤੁਹਾਡੇ ਕਦਮਾ ਦੇ ਵਿਚ ਬੈਠਣ ਦਾ
ਤੁਹਾਡੀਆਂ ਗੱਲਾਂ ਦੇ ਵਿਚ ਹੱਸਣ
ਤੁਹਾਡੇ ਨਾਲ ਰਲ ਮਿਲ ਵੱਸਣ ਦਾ
ਤੁਹਾਡੇ ਨਖਰਿਆਂ ਨੂੰ ਸਹਿਣ ਦਾ
ਤੁਹਾਡੀ ਤਰੀਫ ਬਹੁਤ ਕਰਨ ਦਾ
ਤੁਹਾਡੀਆਂ ਅੱਖਾਂ ਦੇ ਵਿਚ ਦੇਖਣ ਦਾ
ਤੁਹਾਨੂੰ ਨੀਵੀਂ ਪਾਕੇ ਤੱਕਣ ਦਾ
ਮੈਨੂੰ ਸਮਾਂ ਦੇ ਦਿਓ ਇਕ ਵਾਰੀ
ਤੁਹਾਨੂੰ ਜ਼ਿੰਦਗੀ ਦੇ ਵਿੱਚ ਰੱਖਣ ਦਾ,
ਤੁਹਾਡੇ ਦਰਦਾਂ ਨੂੰ ਭੁਲਾਉਣਾ
ਤੁਹਾਡੀ ਖੁਸ਼ੀ ਨੂੰ ਮਨਾਉਣ ਦਾ
ਤੁਹਾਡਾ ਹੱਥ ਫੜ ਕੇ
ਹੱਥ ਵਿਚ ਹੱਥ ਪਾਉਣ ਦਾ
ਤੁਹਾਡੀ ਮਾਸੂਮੀਅਤ ਨੂੰ ਤੱਕਣ ਦਾ
ਤੁਹਾਡਾ ਖਿਆਲ ਹਮੇਸ਼ਾ ਰੱਖਣ ਦਾ
ਮੈਨੂੰ ਸਮਾਂ ਦੇ ਦਿਓ ਇਕ ਵਾਰੀ
ਤੁਹਾਨੂੰ ਜ਼ਿੰਦਗੀ ਦੇ ਵਿਚ ਰੱਖਣ ਦਾ
ਤੁਹਾਨੂੰ ਪਿਆਰ ਨਾਲ ਬੁਲਾਉਣ ਦਾ
ਤੁਹਾਡੇ ਬੋਲਾਂ ਨੂੰ ਸੁਣਨ ਦਾ
ਤੁਹਾਡੀਆਂ ਗਾਲਾਂ ਵੀ ਸਹਿਣ ਦਾ
ਤੁਹਾਡਾ ਪਿਆਰ ਵੀ ਲੈਣ ਦਾ
ਤੁਹਾਡੇ ਨਾਲ ਲੜਨ ਦਾ
ਫਿਰ ਮਿੰਟਾਂ ਵਿੱਚ ਮਨਾਉਣ ਦਾ
ਮੈਨੂੰ ਸਮਾਂ ਦਿਓ ਇਕ ਵਾਰੀ
ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਦਾ
ਸ਼ਾਇਦ ਤੁਸੀਂ ਮੇਰੇ ਨਹੀਂ,
ਪਰ ਫਿਰ ਵੀ ਤੁਹਾਨੂੰ ਚਾਹੁੰਦਾ ਹਾਂ
ਕਿਉਂਕਿ ਦਿਲ ਕਰਦਾ ਏ ਵਾਰ-ਵਾਰ
ਪਿਆਰ ਕਰਨ ਨੂੰ, ਤੁਹਾਡੇ ਨਾਲ
ਬਸ ਹੁਣ ਇਹ ਦਿਲ ਡਰਦਾ ਏ
ਤੁਹਾਨੂੰ ਖੋਣ ਦਾ ,ਤੁਹਾਨੂੰ ਖੋਣ ਦਾ
ਮੈਨੂੰ ਸਮਾਂ ਦੇ ਦਿਓ ਇਕ ਵਾਰੀ
ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਦਾ
ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਦਾ ।।