ਸਮਾਂ ਨਹੀਂ Samaa Nahi Punjabi Poetry By Ranjot Singh

ਸਮਾਂ ਨਹੀਂSamaa Nahi Poetry By Ranjot Singh – Poem by Ranjot Singh

ਸਭ ਖੁਸ਼ੀਆਂ ਨੇ ਲੋਕਾਂ ਦੇ ਵਿਹੜਿਆਂ ਵਿੱਚ
ਪਰ ਹੱਸਣ ਲਈ ਹੁਣ ਸਮਾਂ ਨਹੀਂ
ਦਿਨ ਰਾਤ‌ ਦੁਨੀਆਂ ਭੱਜਦੀ ਹੈ
ਪਰ ਜਿੰਦਗੀ ਦੇ ਲਈ ਸਮਾਂ ਨਹੀਂ


ਮਾਂ ਦੀ ਲੋਰੀ ਯਾਦ ਤਾਂ ਹੈ
ਪਰ ਮਾਂ ਕਹਿਣ ਲਈ ਸਮਾਂ ਨਹੀ
ਸਾਰੇ ਰਿਸ਼ਤੇ ਖਤਮ ਤਾਂ ਕਰ ਲਏ ਨੇ
ਹੁਣ ਲੱਭਣ ਦਾ ਵੀ ‌ ਸਮਾਂ ਨਹੀਂ
ਨਾਮ ਯਾਰਾ ਦੇ ਮੋਬਾਇਲਾਂ ਵਿੱਚ ਨੇ
ਪਰ ਯਾਰਾਂ ਦੇ ਲਈ ਸਮਾਂ ਨਹੀ


ਹੋਰਾਂ ਦੀ ਗੱਲ ਮੈਂ ਕੀ ਆਖਾਂ
ਜਦੋਂ ਮੇਰੇ ਲਈ ਵੀ ਸਮਾਂ ਨਹੀਂ
ਅੱਖਾਂ ਵਿੱਚ ਨੀਂਦ ਰੜਕਦੀ ਹੈ
ਪਰ ਸੌਣ ਦੇ ਲਈ ਤਾਂ ਸਮਾਂ ਨਹੀ
ਦਿਲ ਚਾਹੁੰਦਾ ਹੈ ਰੋਣਾ,
ਥੋੜ੍ਹਾ ਜਿਹਾ ਹਲਕਾ ਹੋਣਾ
ਪਰ ਕਿੰਝ ਰੋਵਾਂ ਮੈਂ?
ਹੁਣ ਰੋਣ ਦੇ ਲਈ ਵੀ ਸਮਾਂ ਨਹੀਂ
ਪੈਸੇ ਦੇ ਲਈ ਅਸੀਂ ਭੱਜਦੇ ਹਾਂ
ਹੁਣ ਥੱਕਣ ਦੇ ਲਈ ਸਮਾਂ ਨਹੀਂ


ਰਣਜੋਤ ਰਿਸ਼ਤਿਆਂ ਦੀ ਕਦਰ ਕਰ
ਜੇ ਆਪਣਿਆਂ ਦੇ ਲਈ ਸਮਾਂ ਨਹੀਂ
ਤਾਂ ਜਿੰਦਗੀ ਜਿਉਣ ਦਾ ਮਜਾ ਨਹੀਂ
Poetry by Ranjot Singh #Ranjotsingh