ਕਦੇ ਮੰਗੇਂ ਗਾਨੀ, ਕਦੇ ਪਿਆਰ ਨਿਸ਼ਾਨੀ
ਏਦਾਂ ਕਦੇ ਮਿੱਠੀਏ ਪਿਆਰ ਹੁੰਦੇ ਨਹੀਂ
ਓਨਾ ਚਿਰ ਲਗਦਾ ਨਹੀਂ ਪਿਆਰ ਚੰਗਾ
ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ
ਨਾਰਾਂ ਪਿੱਛੇ ਲੱਗ ਸਾਥ ਛੱਡ ਜਾਣ ਯਾਰਾਂ ਦਾ
ਔਖੇ ਵੇਲ਼ੇ ਭੱਜਣ ਉਹ ਯਾਰ ਹੁੰਦੇ ਨਹੀਂ
ਸਿਰ ਦੇ ਕੇ ਨਿਭਾਈਆਂ ਜਾਂਦੀਆਂ ਸਰਦਾਰੀਆਂ
ਸਿਰ ਪੱਗ ਬੰਨ ਕਦੇ ਸਰਦਾਰ ਹੁੰਦੇ ਨਹੀਂ
ਐਵੇਂ ਔਖਾ ਨਾ ਹੋ ਤੂੰ ਸਭ ਨੂੰ ਪਿਆਰ ਕਰ
ਗੁੱਸੇ ਨਾਲ ਕਦੇ ਦਿਲਦਾਰ ਹੁੰਦੇ ਨਹੀਂ
ਰਣਜੋਤ ਪਾਗਲ ਚ ਕਮੀਆ ਬਥੇਰੀਆਂ ਨੇ
ਕੌਣ ਕਹੇ ਫੁੱਲਾਂ ਨਾਲ਼ ਖ਼ਾਰ ਹੁੰਦੇ ਨਹੀਂ
