ਰੱਬ ਤੋਂ ਕੀ ਮੰਗਿਆ
ਬਿਨਾਂ ਮੰਗੇ ਮਿਲ ਗਏ ਦਰਦ ਬਹੁਤ
ਅੱਜ ਰੱਬ ਤੋਂ ਮੈਂ ਤੈਨੂੰ ਮੰਗਿਆ
ਮੰਗਣਾ ਤਾਂ ਬਹੁਤ ਕੁਝ ਸੀ
ਪਰ ਮੈਂ ਤੈਨੂੰ ਮੰਗਿਆ
ਰੱਬ ਕਹਿੰਦਾ ਹੋਰ ਵੀ ਮੰਗ ਲੈ ਤੂੰ
ਮੈਂ ਕਿਹਾ , ਦੇ ਦਿਓ ਖੁਸ਼ੀਆ ਹਜ਼ਾਰ ਉਹਨੂੰ
ਰਹੇ ਹੱਸਦੀ ਖਿੜੇ ਗੁਲਾਬ ਵਾਂਗੂੰ
ਕਦੇ ਦੁੱਖ ਨਾ ਆਵੇ ਉਹਦੀ ਜ਼ਿੰਦਗੀ ‘ਚ
ਉਹ ਮਹਿਕਦੀ ਰਹੇ ਬਹਾਰ ਵਾਂਗੂੰ
ਰੱਬ ਕਹਿੰਦਾ ਹੋਰ ਵੀ ਮੰਗ ਲੈ ਅੱਜ
ਮੈਂ ਕਿਹਾ, ਦੇਣਾ ਤਾਂ ਉਹਦਾ ਦੀਦਾਰ ਦੇ ਦੇ
ਉਹ ਵੀ ਕਰੇ ਪਿਆਰ, ਜਿਵੇਂ ਮੈਂ ਕਰਾ
ਉਹ ਵੀ ਸੋਚੇ, ਜਿਵੇਂ ਮੈਂ ਸੋਚਾਂ
ਉਹ ਵੀ ਚਾਹਵੇ ਜਿਵੇਂ ਮੈਂ ਚਾਹਵਾਂ
ਬਸ ਹੋਰ ਕੁਝ ਨਹੀਂ ਚਾਹੀਦਾ ਮਾਲਕਾ
ਉਹਦੀ ਜਿੰਦਗੀ ਦਾ ਇੱਕ ਸਾਥ ਦੇਦੇ