ਕਾਸ਼ ਮੈਂ ਤੈਨੂੰ ਗੀਤ ਸੁਣਾ ਦਿੰਦਾ
ਕਾਸ਼ ਮੈਂ ਤੇਰੇ ਝੁਮਕੇ ਹਿਲਾ ਦਿੰਦਾ
ਕਾਸ਼ ਮੈਂ ਤੇਰੀਆਂ ਨਜ਼ਰਾਂ ਵਿਚ ਵੀ ਉਹੀ ਪਿਆਰ
ਦੇਖ ਸਕਦਾ, ਜੋ ਮੇਰੇ ਦਿਲ ਵਿਚ ਹੈ ਤੇਰੇ ਲਈ
ਕਾਸ਼ ਮੈ ਤੇਰੀ ਧੜਕਨ ਬਣ ਜਾਂਦਾ
ਜਿਸ ਬਿਨ ਤੇਰਾ ਦਿਲ ਨਾ ਧੜਕਦਾ
ਕਾਸ਼ ਮੈਂ ਤੇਰੀ ਇਕ ਜ਼ਰੂਰਤ ਬਣ ਜਾਂਦਾ
ਜਿਸ ਬਿਨਾਂ ਤੂੰ ਇੱਕ ਪਲ ਨਾ ਰਹਿ ਸਕਦੀ
ਕਾਸ਼ ਮੈਂ ਸ਼ੀਸ਼ੇ ਵਿਚ ਖੜ੍ਹੀ ਤੇਰੀ ਤਸਵੀਰ ਬਣ ਜਾਂਦਾ
ਤੂੰ ਜਦ ਵੀ ਸ਼ੀਸ਼ਾ ਦੇਖਦੀ ਮੈਨੂੰ ਵਾਰ-ਵਾਰ ਤੱਕਦੀ
ਕਾਸ਼ ਮੈਂ ਇਕ ਸੁਪਨਾ ਬਣ ਜਾਂਦਾ ਜੋ ਹਰ ਰੋਜ਼ ਰਾਤ ਨੂੰ ਦੇਰ ਨੀਂਦਾਂ ਵਿੱਚ ਤੇਰੇ ਦੀਦਾਰ ਕਰਦਾ
