Respect For Women Punjabi Poetry ਕੁੜੀਆਂ ਦਾ ਸਤਿਕਾਰ By Ranjot Singh

ਕਵਿਤਾ ਦਾ ਨਾਮ:ਕੁੜੀਆਂ ਦਾ ਸਤਿਕਾਰ
ਲੇਖਕ ਦਾ ਨਾਮ: ਰਣਜੋਤਸਿੰਘ

Poetry Name: Respect for Women
Poet/writer Name: Ranjot Singh

**ਕੁੜੀਆਂ ਦਾ ਸਤਿਕਾਰ**

ਮੁੰਡਿਆਂ ਦਾ ਦਰਜ਼ਾ ਕੁੜੀਆਂ ਨੂੰ ਦੇਣ ਵਾਲਿਓ
ਜ਼ਰਾ ਏਸ ਵਲ ਝਾਤੀ ਵੀ ਮਾਰ ਲਵੋ
ਅੱਜ ਕਿਥੇ ਰਹਿ ਗਈਆਂ ਕੁੜੀਆਂ
ਕੁਝ ਬਾਹਰ ਜਾਣ ਤੋਂ ਡਰਦੀਆਂ ਨੇ
ਕੁਝ ਅੰਦਰੋ-ਅੰਦਰੀ ਮਰਦੀਆਂ ਨੇ

ਜ਼ਿੰਦਗੀ ਦੇ ਅਰਮਾਨ ਓ ਸਾਰੇ
ਰੱਬ ਆਸਰੇ ਸੁੱਟ ਦੀਆਂ ਨੇ
ਜਦ ਚਾਨਣ ਨਜ਼ਰੀ ਨਹੀਂ ਆਉਂਦਾ
ਫਿਰ ਆਪਣੇ ਲੇਖਾਂ ਨੂੰਫੁੱਟਦੀਆਂ ਨੇ

ਜ਼ਿੰਦਗੀ ਵਿਚ ਮਾਰਾਂ ਵੜੀਆ ਸੀ
ਕੁਝ ਦਹੇਜ ਦੇ ਹੱਥੀਂ ਚੜ੍ਹੀਆਂ ਨੇ
ਕੁਝ ਜਿਸਮ ਅੱਗ ਵਿੱਚ ਵਲੀਆਂ ਨੇ
ਕੁਝ ਬੇਗਾਨਿਆ ਦੇ ਲਈ ਲੜੀਆਂ ਨੇ
ਕੁਝ ਆਪਣਿਆਂ ਦੇ ਲਈ ਖੜੀਆਂ ਨੇ

ਕੁਝ ਪਿਆਰ ਦਾ ਪਾਣੀ ਪੀ ਗਈਆਂ
ਕੁਝ ਬਿਨ-ਪੀਤੇ ਈ ਮਰੀਆਂ ਨੇ
ਕੁਝ ਹੰਕਾਰ ਕਰਨ ਸੋਹਣੀ ਸੂਰਤ ਦਾ
ਕੁੱਝ ਚੰਗੀ ਸੀਰਤ ਵਿਚ ਢਲੀਆਂ ਨੇ

ਕੁਝ ਕੁੱਖਾਂ ਦੇ ਵਿੱਚ ਮਰੀਆਂ ਨੇ
ਕੁਝ ਅੰਦਰੋਂ-ਅੰਦਰੀਂ ਡਰੀਆਂ ਨੇ
ਇਨ੍ਹਾਂ ਦੀ ਇੱਜ਼ਤ ਕਰਿਆ ਕਰੋ
ਕਿਉਂਕਿ ਇਜ਼ਤ ਲਈ ਇਹ ਬਣੀਆਂ ਨੇ
ਇਨ੍ਹਾਂ ਦੀ ਇੱਜ਼ਤ ਕਰਿਆ ਕਰੋ
ਕਿਉਂਕਿ ਇਜ਼ਤ ਲਈ ਇਹ ਬਣੀਆਂ ਨੇ

 

Leave a comment