ikk Ardass Punjabi Poetry by Ranjot Singh

“ਇਕ ਅਰਦਾਸ”

ਵਾਲੀਆਂ ਖੁਸ਼ੀਆਂ ਦੀ ਭੁੱਖ ਕੋਈ ਨਾ
ਜੋ ਦਿੱਤਾ ਉਹਦਾ ਦੁੱਖ ਕੋਈ ਨਾ
ਤੇਰੀ ਰਜ਼ਾ ਵਿਚ ਰਹਿਣਾਂ ਹਰ ਪਲ
ਆਉਂਦੇ ਲੱਖਾਂ ਦੁੱਖ,ਕੋਈ ਨਾ

ਰਹਿੰਦਾ ਹਰ ਪਲ ਨਾਲ ਮੇਰੇ
ਪਿਆਰਾਂ ਜਾ ਅਹਿਸਾਸ ਤੇਰਾ
ਕਰਾ ਦੁਆਵਾਂ ਤੇਰੇ ਦਰ ਤੇ
ਨਿਮਾਣਾ ਜਾ ਪਰਵਾਸ ਮੇਰਾ

ਹੰਕਾਰ ਨੂੰ ਨੀਵਾਂ ਰੱਖੀ ਮਾਲਕਾ
ਗੁੱਡੀ ਭਾਵੇਂ ਚੜ੍ਹ ਜਾਵੇ
ਨਾਲ ਤੂੰ ਮੇਰੇ ਰਹੀ ਮਾਲਕਾ
ਕੁੱਲੀ ਭਾਵੇਂ ਸੜ ਜਾਵੇ

ਰਣਜੋਤ ਸਿੰਘ