Canada Jaan Da Supna Punjabi Poetry by Ranjot Singh

“ਕਨੈਡਾ ਜਾਣ ਦਾ ਸੁਪਨਾ”
ਜਾਣਾ ਜਾਣਾ ਕਹਿੰਦਾ ਸੀ, ਅੱਜ ਆ ਕੇ ਮੈਂ ਵੇਖ ਲਿਆ,ਕੀ ਖੱਟਿਆ, ਕੀ ਗੁਆਇਆ, ਕੀ ਪਾਇਆ , ਕੀ ਹੰਢਾਇਆ, ਅੱਜ ਆ ਕੇ ਮੈਂ ਵੇਖ ਲਿਆ ,,,,


ਉਦੋਂ ਦਿਲ ਕਰਦਾ ਸੀ ਪਿੰਡ ਛੱਡ ਦੇਣਾ ਮੈਂ,ਹੁਣ ਦਿਲ ਕਰਦਾ  ਵਾਪਸ ਹੈ ਜਾਣਾ ਮੈਂ,,,,ਚੰਦਰੀ ਕੈਨੇਡਾ ਲੈ ਕੇ ਬਹਿ ਗਈ ਸਾਰੇ ਖ਼ਾਬਾਂ ਨੂੰ,,ਪਿੰਡ ਦੀ ਹੈ ਯਾਦ ਆਉਂਦੀ , ਰੋਂਦਾ ਬਹਿ ਬਹਿ ਰਾਤਾਂ ਨੂੰ,,


ਦੁਪਹਿਰ ਨੂੰ ਉਠਦੇ ਸੀ, ਤੜਕੇ ਨੂੰ ਸੌਂਦੇ ਸੀ,ਚੰਦ ਦੀ ਚਾਨਣੀ ਹੇਠ , ਬਾਤਾਂ ਤਾਰਿਆਂ ਨੂੰ ਪਾਉਂਦੇ ਸੀ, ਹੂੰਦੀ ਨਾ ਸੀ ਫ਼ਿਕਰ ਨਾ ਫਾਕਾ ਸਾਨੂੰ ਸੱਜਣੋਂ,ਇਕ-ਇਕ ਪਲ ਅਸੀਂ ਹੱਸ ਕੇ ਲਗਾਉਂਦੇ


ਅੱਜ ਚੇਤਾ ਆਉਂਦਾ ਮੈਨੂੰ ਪਿੰਡ ਦੀਆਂ  ਗਲੀਆਂ ਦਾ, ਉਹਨਾਂ ਧੂੜ ਮਿੱਟੀ ਦੀਆਂ ਡਲੀਆਂ ਦਾ , ਜਿੱਥੇ ਬਚਪਨ ਦੇ ਵਿਚ ਖੇਡਦੇ ਸੀ, ਕਦੇ ਰੋਂਦੇ ਸੀ, ਕਦੇ ਹੱਸਦੇ ਸੀ , ਪਰ ਦਿਲ ਵਿਚ ਖੋਟ ਨਾ ਰੱਖਦੇ ਸੀ।


ਪਿਆਰ ਪਿਊਰ ਦਾ ਪਤਾ ਨਹੀਂ ਸੀ ਹੁੰਦਾ ਓਦੋ, ਬੇਬੇ ਦੇ ਸੀ ਲਡਲੇ ,ਬਾਪੂ ਤੋਂ ਸੀ ਖਾਂਦੇ  ਗਾਲਾ , ਉਦੋਂ ਨੀ ਸੀ ਸੋਚਿਆ , ਕਿ ਇਹਨਾਂ ਨੂੰ ਮੈਂ ਛੱਡ ਜਾਣਾ, 


ਜਦੋਂ ਅਸੀਂ ਥੋੜ੍ਹੇ ਜੇ ਹੋਗੇ ਵੱਡੇ ਸੀ, ਆਪਣੇ ਡਿਸੀਜ਼ਨ ਅਸੀ ਲੈਣ ਲੱਗੇ ਸੀ, ਚੰਦਰੀ ਕੈਨੇਡਾ ਲਈ ਜ਼ਮੀਨ ਗਹਿਣੇ ਰੱਖਤੀ , ਸਟੱਡੀ ਦੇ ਵੀਜੇ ਲਈ  ਫਾਈਲ ਅਸੀਂ  ਧੱਕ ਤੀ,

ਹੌਲੀ-ਹੌਲੀ ਸਾਡਾ ਫਿਰ ਵੀਜਾ ਆ ਗਿਆ  , ਚੱਕ ਕੇ  ਕਿਤਾਬਾਂ ਮੈਂ ਕਨੇਡਾ ਆ ਗਿਆ।
ਆ ਕੇ ਕਨੇਡਾ ਨਵੇਂ ਰੰਗ ਅਸੀਂ ਦਿਖ ਲਏ,ਜ਼ਿੰਦਗੀ ਜੀਊਣ ਦੇ ਢੰਗ ਅਸੀਂ ਸਿੱਖ ਲਏ,ਜ਼ਿੰਦਗੀ ਜੀਊਣ ਦੇ ਢੰਗ 

ਅਸੀ ਸਿੱਖ ਲਏ,

Poetry by Ranjot Singh (Short Name Jot Chahal)

Best Punjabi Poetry on Foreign Students

Leave a comment